Skip to main content

Home/ media group/ ਸਿੱਖ ਕੌਮ ਨੰੂ ਬਰਬਾਦੀ ਤੋ ਬਚਾਉਣ ਲਈ ਸਮੁੱਚੀ ਕੌਮ ਇੱਕ ਝੰਡੇ ਥੱਲੇ ਜੁੜ ਬੈਠੇ .
ੳਪਕਾਰ ਸਿੰਘ ਟੈਣੀ ਸਿੱਧੂ

ਸਿੱਖ ਕੌਮ ਨੰੂ ਬਰਬਾਦੀ ਤੋ ਬਚਾਉਣ ਲਈ ਸਮੁੱਚੀ ਕੌਮ ਇੱਕ ਝੰਡੇ ਥੱਲੇ ਜੁੜ ਬੈਠੇ . - 3 views

  • ੳਪਕਾਰ ਸਿੰਘ ਟੈਣੀ ਸਿੱਧੂ
     
    ਡੇਰਾਵਾਦ ਅਤੇ ਢੋਗੀ ਆਗੂਆਂ ਤੋ ਕੌਮ ਨੰ ਸੁਚੇਤ ਕਰਨ ਲਈ ਸਿੱਖ ਚਿੰਤਕ ਅੱਗੇ ਆਉਣ .
    (ਉਪਕਾਰ ਸਿੰਘ ਸਿੱਧੂ ) -ਸਿੱਖ ਕੌਮ ਦੀ ਤਰਾਸਦੀ ਇਹ ਹੈ ਕਿ ਕੋਈ ਵੀ ਕੌਮ ਦਾ ਹਮਦਰਦ ਬਣਕੇ ਸਿੱਖ ਕੌਮ ਨੰੂ ਗੁਮਰਾਹ ਕਰ ਸਕਦਾ ਹੈ ਇਸ ਤਰਾਸਦੀ ਦੀ ਸਜਾ ਅੱਜ ਪੂਰੀ ਕੌਮ ਪੀੜ੍ਹਾ ਸਹਿ ਰਹੀ ਹੈ .ਪਿਛਲੇ ਸਮੇ ਤੇ ਝਾਤ ਮਾਰੀ ਜਾਵੇ ਤਾ ਇਸ ਹਕੀਕਤ ਤੋ ਪਰਦਾ ਆਪਣੇ ਆਪ ਉਠਾਉਣਾ ਸੁਰੂ ਹੋ ਜਾਦਾ ਹੈ . ਸਿੱਖ ਵਿਦਵਾਨ ਸ ਕਪੂਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਤੋ ਪਿੱਛੋ ਕੌਮ ਨੰੂ ਯੋਗ ਅਗ਼ਵਾਹੀ ਨਾ ਮਿਲਣ ਕਾਰਨ ਸਿੱਖ ਕੌਮ ਦੀ ਬਰਬਾਦੀ ਦਾ ਸਮਾ ਸੁਰੂ ਹੋ ਗਿਆ . ਸਿੱਖੀ ਬਾਣੇ ਵਿੱਚ ਵਿਚਰਨ ਵਾਲੇ ਲੋਕ ਸਿੱਖੀ ਨੰੂ ਘੁਣ ਵਾਗ ਖਾਣ ਲੱਗੇ ਪਰ ਸਿੱਖ ਕੌਮ ਸੁੱਤੀ ਰਹੀ ਜਿਸਦਾ ਫਾਇਦਾ ਸਿੱਖ ਕੌਮ ਵਿਰੋਧੀ ਸਕਤੀਆਂ ਨੇ ਬਾ੍ਖੂਬੀ ਉਠਾਇਆ . ਨਕਸਲਾਇਟ ਲਹਿਰ ਦੀ ਯੋਗ ਅਗ਼ਵਾਹੀ ਅਤੇ ਬਰਬਾਦੀ ਦਾ ਤਜਰਬਾ ਰੱਖਣ ਵਾਲੇ ਸ ਜਸਵੰਤ ਸਿੰਘ ਕੰਵਲ ਵਰਗੇ ਸੁਚੇਤ ਲੋਕ ਕੌਮ ਨੰੂ ਜਗਾਉਣ ਲਈ ਅੱਗੇ ਆਉਦੇ ਰਹੇ ਪਰ ਨਹੀ ਕੌਮ ਵੀ ਸਿੱਖੀ ਬਾਣੇ ਵਿੱਚ ਵਿਚਰਨ ਵਾਲੇ ਢੋਗੀਆਂ ਦੇ ਗੋਡੇ ਗਿੱਟੇ ਲੱਗਦੀ ਰਹੀ . ਸਭ ਤੋ ਵੱਧ ਦੁੱਖ ਦੀ ਗੱਲ ਕਿ ਸਿੱਖ ਸ਼ੰਘਰਸ ਨਾਲ ਜੁੜੇ ਬਹੁਤੇ ਆਗੂ ਵੀ ਚੰਗੇ ਮਾੜੇ ਦਾ ਫਰਕ ਨਹੀ ਸਮਝ ਸਕੇ . ਜੋ ਕੌਮੀ ਹੀਰੇ ਸੰਘਰਸ ਨਾਲ ਸੱਚੇ ਦਿੱਲੋ ਜੁੜੇ ਉਹਨਾਂ ਜੁਝਾਰੂਆਂ ਦੇ ਘਰ ਅੱਜ ਖਡਰਾਂ ਦੇ ਰੂਪ ਵਿੱਚ ਆਪਣੀ ਕਹਾਣੀ ਆਪ ਹੀ ਬਿਆਨ ਕਰਦੇ ਹਨ . ਬਹੁਤੇ ਸੰਘਰਸੀ ਆਗੂ ਅੱਜ ਕਰੌੜਾਂ ਪਤੀ ਬਣੇ ਡਰਾਮੇਬਾਜੀ ਕਰਦੇ ਦਿਖਾਈ ਦਿੰਦੇ ਹਨ . ਜੇਲ੍ਹਾ ਵਿੱਚ ਬੰਦ ਨੋਜਵਾਨਾਂ ਨੰੂ ਸਾਬਣ ਤੇਲ ਦੇ ਕੇ ਅੱਜ ਉਹ ਲੋਕ ਮੁੜ ਕੌਮ ਦੇ ਹਮਦਰਦਾਂ ਤੋ ਨਿੱਜੀ ਫਾਇਦਾ ਉਠਾਉਦੇ ਰਹਿੰਦੇ ਹਨ . ਇਸ ਹਕੀਕਤ ਦੀ ਕਹਾਣੀ ਕੌਮ ਦੇ ਹੀਰੋ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਉਰਾ ਵਰਗੇ ਅਨੇਕਾਂ ਵੀਰ ਖੁੱਦ ਮੀਡੀਏ ਰਾਹੀ ਆਪਣੀਆਂ ਕਹਾਣੀਆਂ ਬਿਆਨ ਕਰਕੇ ਕੌਮ ਨੰੂ ਅਜ਼ਿਹੇ ਲੋਕਾਂ ਤੋ ਸੁਚੇਤ ਰਹਿਣ ਦੀਆਂ ਅਪੀਲਾਂ ਵੀ ਕਰ ਰਹੇ ਹਨ . ਇਸ ਤੋ ਇਲਾਵਾ ਜੇਲ੍ਹ ਅੰਦਰ ਬੰਦ ਇੱਕ ਚੋਟੀ ਦੇ ਖਾੜਕੂ ਦੀ ਮਾਂ ਦੇ ਭੀਖ ਮੰਗ ਕੇ ਗੁਜਾਰਾ ਕਰਨ ਦੀਆਂ ਖਬਰਾਂ ਵੀ ਪ੍ਰਕਾਸਿਤ ਹੋ ਚੁੱਕੀਆਂ ਹਨ .ਪਰ ਕੌਮ ਉਝ ਹੀ ਸੁੱਤੀ ਪਈ ਹੈ .ਸਿੱਖਾਂ ਦੀ ਸ੍ਰੌਮਣੀ ਸੰਸਥਾ ਸਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੌਮ ਦੇ ਹੀਰਿਆ ਨੰੂ ਸਾਭਣ ਅਤੇ ਮਦਦ ਕਰਨ ਦੀ ਥਾਂ ਤੇ ਰਾਜਨੀਤਕ ਆਕਿਆਂ ਨੰੂ ਖੁਸ ਕਰਨ ਲਈ ਗੁਰੂ ਦੀ ਗੋਲਕ ਗਰੀਬ ਦਾ ਮੰੂਹ ਦੇ ਪੈਸੇ ਨੰੂ ਰਾਜਨੀਤਕ ਰੈਲੀਆਂ ਅਤੇ ਨਿੱਜੀ ਸਵਾਰਥਾਂ ਲਈ ਵਰਤ ਰਹੇ ਹਨ .ਇੱਥੋ ਤੱਕ ਕਿ ਕਮੇਟੀ ਦੀ ਕੀਮਤੀ ਜਾਇਦਾਤਾਂ ਨੰੂ ਵੀ ਖੂਹ ਖਾਤੇ ਵਿੱਚ ਪਾ ਰਹੇ ਹਨ . ਕੌਮ ਨੰੂ ਜਾਗਰੂਕ ਕਰਨ ਅਤੇ ਪਤਿਤਪੁਣੇ ਨੰੂ ਦੂਰ ਕਰਕੇ ਸਿੱਖੀ ਨੰੂ ਸਾਭਣ ਦੀ ਥਾਂ ਤੇ ਕੌਮ ਨੰੂ ਹਨੇਰੇ ਖੂਹ ਵਿੱਚ ਧੱਕਣ ਦੇ ਯਤਨ ਕਰ ਰਹੇ ਹਨ ਡੇਰਾਵਾਦ ਨੰੂ ਰੋਕਣ ਦੀ ਥਾਂ ਤੇ ਡੇਰਾਵਾਦ ਨੰੂ ਪ੍ਰਫੁਲਤ ਕਰਨ ਲੱਗੇ ਹੋਏ ਹਨ .ਇਸਵਾਰ ਸਰੌਮਣੀ ਗੁਰਦੁਆਰਾ ਪ੍ਰਬੰਧਕ ਚੌਣਾਂ ਚ ਤਾ ਟਿੱਕਟਾਂ ਵੀ ਸੰਤਾਂ ਅਤੇ ਡੇਰਿਆਂ ਦੇ ਖਾਤੇ ਵਿੱਚੋ ਸੀਟਾਂ ਦਿੱਤੀਆਂ ਗਈਆਂ .ਡੇਰਾਵਾਦ ਤਾ ਪਹਿਲਾ ਹੀ ਸਿੱਖ ਕੌਮ ਨੰੂ ਖਤਮ ਕਰਨ ਲਈ ਯਤਨਸੀਲ ਹਨ .ਪੰਜਾਬ ਅੰਦਰ ਵਧਦੇ ਡੇਰਿਆਂ ਅਤੇ ਕੀਮਤੀ ਜਮੀਨਾਂ ਨੰੂ ਡੇਰਿਆਂ ਦੀ ਚਾਰਦੀਵਾਰੀਆਂ ਵਿੱਚ ਘਿਰੇ ਆਮ ਹੀ ਦੇਖਿਆ ਜਾ ਸਕਦਾ ਹੈ .
    ਇਸ ਤੋ ਇਲਾਵਾ ਸਿੱਖ ਪੱਖੀ ਮੀਡੀਆ ਵੀ ਕੌਮ ਦੀਆਂ ਅੱਖਾਂ ਵਿੱਚ ਲਗਾਤਾਰ ਧੂੜ ਸੁੱਟਕੇ ਕੌਮ ਨੰੂ ਗੁੰਮਰਾਹ ਕਰ ਰਿਹਾ ਹੈ . ਸਿੱਖ ਕੌਮ ਦੇ ਨਾਂ ਤੇ ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਲੂਣ ਦਿੱਤਾ ਜਾ ਰਿਹਾ ਹੈ ਕੇਵਲ ਚੰਦ ਸਿੱਕਿਆ ਦੇ ਬਦਲੇ ਮਾਂ ਬੋਲੀ ਅਤੇ ਮਾਤਰ ਭੂਮੀ ਦੇ ਜਾਇਆ ਨੰੂ ਉਜਾੜਿਆ ਜਾ ਰਿਹਾ ਹੈ ਜ਼ਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ .ਜ਼ੇ ਵੀ ਸਮਾ ਹੈ ਕਿ ਸਿੱਖ ਕੌਮ ਦੇ ਵਿਦਵਾਨ ਸਿੱਖ ਚਿੰਤਕ ਅਤੇ ਜਾਗਰੂਕ ਲੋਕ ਅੱਗੇ ਆਉਣ, ਕੋੰਮ ਨੰੂ ਗੁੰਮਰਾਹ ਕਰਨ ਵਾਲੇ ਲੋਕਾਂ ਤੋ ਸੁਚੇਤ ਕੀਤਾ ਜਾਵੇ . ਬਹੁਤੇ ਗੁਰਦੁਆਰਿਆਂ ਦੀ ਥਾਂ ਤੇ ਪੈਸਾ ਲਾਉਣ ਦੀ ਥਾਂ ਤੇ ਇੱਕ ਸਾਝਾਂ ਗੁਰੂ ਘਰ ਹੋਵੇ ਜਿੱਥੇ ਸਮੇੱਚੀ ਕੌਮ ਬਿਨਾਂ ਕਿਸੇ ਮਤਭੇਦ ਦੇ ਇੱਕ ਝੰਡੇ ਥੱਲੇ ਜੁੜ ਬੈਠੇ . ਜੇ੍ਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੈਠੇ ਸਿੱਖ ਨੋਜਵਾਨਾਂ ਦੇ ਕੇਸਾਂ ਦੀ ਪੈਰਵੀ ਕਰਨ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਾਂ ਦੀ ਬਾਹ ਕੌਮ ਖੁੱਦ ਫੜੇ .ਸਵਾਰਥੀ ਆਗੂ ਤਾ ਪਹਿਲਾ ਹੀ ਕੌਮ ਦੀ ਤਬਾਹੀ ਕਰ ਚੁੱਕੇ ਹਨ .ਲੇਖਕ ਵੀਰਾਂ ਨੰੂ ਅਪੀਲ ਹੈ ਕਿ ਕੌਮ ਨੰੂ ਤਬਾਹੀ ਤੋ ਬਚਾਉਣ ਲਈ ਕਲਮਾਂ ਦੀ ਧਾਰ ਨੰੂ ਨੋਕ ਤੇ ਲਾਇਆ ਜਾਵੇ ਨਹੀ ਤਾ ਕੌਮ ਦੀ ਬਰਬਾਦੀ ਲਈ ਅਸ਼ੀ ਖੁੱਦ ਵੀ ਜਿੰਮੇਵਾਰ ਹੋਵਾਗੇ .
    ਉਪਕਾਰ ਸਿੰਘ ਸਿੱਧੂ- 9914936071
    ਨੰ

To Top

Start a New Topic » « Back to the media group group